6 de octubre de 2024

Extraterrestres

Informaciones Exclusivas sobre extraterrestres y ovnis en todo el mundo.

UFO seen in Manipur : ਮਨੀਪੁਰ ’ਚ ‘ਯੂ.ਐਫ਼.ਓ.’ ਦਿਸਣ ਕਾਰਨ ਹਵਾਈ ਸੇਵਾਵਾਂ ਪ੍ਰਭਾਵਤ

UFO seen in Manipur : ਮਨੀਪੁਰ ’ਚ ‘ਯੂ.ਐਫ਼.ਓ.’ ਦਿਸਣ ਕਾਰਨ ਹਵਾਈ ਸੇਵਾਵਾਂ ਪ੍ਰਭਾਵਤ

UFO seen in Manipur : Airport file photo. ਦੋ ਉਡਾਣਾਂ ਦਾ ਰਾਹ ਮੋੜ ਦਿਤਾ ਗਿਆ ਅਤੇ ਤਿੰਨ ਹੋਰ ਦੇਰੀ ਨਾਲ ਚਲੀਆਂ Air services affected due to UFO seen in Manipur : ਮਨੀਪੁਰ ਦੇ ਇੰਫਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਦੁਪਹਿਰ ਨੂੰ ਇਕ ਅਣਪਛਾਤੀ ਉਡਾਣ ਵਾਲੀ ਵਸਤੂ (ਯੂ.ਐਫ.ਓ.) ਦੇ ਨਜ਼ਰ ਆਉਣ ਕਾਰਨ ਆਮ ਉਡਾਣ ਸੇਵਾਵਾਂ ਪ੍ਰਭਾਵਤ ਹੋਈਆਂ।

UFO seen in Manipur : Airport file photo.

ਦੋ ਉਡਾਣਾਂ ਦਾ ਰਾਹ ਮੋੜ ਦਿਤਾ ਗਿਆ ਅਤੇ ਤਿੰਨ ਹੋਰ ਦੇਰੀ ਨਾਲ ਚਲੀਆਂ

Air services affected due to UFO seen in Manipur : ਮਨੀਪੁਰ ਦੇ ਇੰਫਾਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਦੁਪਹਿਰ ਨੂੰ ਇਕ ਅਣਪਛਾਤੀ ਉਡਾਣ ਵਾਲੀ ਵਸਤੂ (ਯੂ.ਐਫ.ਓ.) ਦੇ ਨਜ਼ਰ ਆਉਣ ਕਾਰਨ ਆਮ ਉਡਾਣ ਸੇਵਾਵਾਂ ਪ੍ਰਭਾਵਤ ਹੋਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਦੋ ਉਡਾਣਾਂ ਦਾ ਰਾਹ ਮੋੜ ਦਿਤਾ ਗਿਆ ਅਤੇ ਤਿੰਨ ਹੋਰ ਦੇਰੀ ਨਾਲ ਚਲੀਆਂ। ਕਰੀਬ ਤਿੰਨ ਘੰਟੇ ਬਾਅਦ ਸੇਵਾਵਾਂ ਆਮ ਵਾਂਗ ਹੋ ਗਈਆਂ।

ਹਵਾਈ ਅੱਡੇ ਦੇ ਡਾਇਰੈਕਟਰ ਚਿਪੇਮੀ ਕੇਸ਼ਿੰਗ ਵਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ, ‘‘ਇੰਫਾਲ ਕੰਟਰੋਲਡ ਹਵਾਈ ਖੇਤਰ ’ਚ ਇਕ ਅਣਪਛਾਤੀ ਉੱਡਣ ਵਾਲੀ ਵਸਤੂ ਦੇ ਨਜ਼ਰ ਆਉਣ ਕਾਰਨ, ਦੋ ਉਡਾਣਾਂ ਨੂੰ ਮੋੜ ਦਿਤਾ ਗਿਆ ਹੈ ਅਤੇ ਤਿੰਨ ਉਡਾਣਾਂ ਦੇ ਰਵਾਨਗੀ ਦੇ ਸਮੇਂ ’ਚ ਦੇਰੀ ਹੋ ਗਈ ਹੈ। ਸਮਰੱਥ ਅਥਾਰਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਡਾਨ ਸੰਚਾਲਨ ਸ਼ੁਰੂ ਹੋਇਆ।’’

ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਦੁਪਹਿਰ 2:30 ਵਜੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਤੋਂ ਇਕ ਸੁਨੇਹਾ ਮਿਲਿਆ, ਜਿਸ ’ਚ ਉਨ੍ਹਾਂ ਨੂੰ ਦਸਿਆ ਗਿਆ ਕਿ ਹਵਾਈ ਅੱਡੇ ਦੇ ਨੇੜੇ ਇਕ ਯੂ.ਐਫ.ਓ. ਦਾ ਪਤਾ ਲਗਾਇਆ ਗਿਆ ਹੈ। ਅਧਿਕਾਰੀ ਨੇ ਕਿਹਾ, ‘‘ਸ਼ਾਮ 4 ਵਜੇ ਤਕ, ਯੂ.ਐਫ.ਓ. ਨੰਗੀ ਅੱਖ ਨਾਲ ਏਅਰਫੀਲਡ ਦੇ ਪੱਛਮ ਵਲ ਵਧਦਾ ਵਿਖਾਈ ਦੇ ਰਿਹਾ ਸੀ।’’

ਜਿਨ੍ਹਾਂ ਉਡਾਣਾਂ ਨੂੰ ਮੋੜਿਆ ਗਿਆ ਸੀ, ਉਨ੍ਹਾਂ ’ਚ ਕੋਲਕਾਤਾ ਤੋਂ ਇੰਡੀਗੋ ਦੀ ਇਕ ਉਡਾਣ ਸ਼ਾਮਲ ਸੀ, ਜਿਸ ਨੂੰ ਸ਼ੁਰੂ ’ਚ ‘ਓਵਰਹੈੱਡ ਹੋਲਡ ਕਰਨ’ ਦਾ ਹੁਕਮ ਦਿਤਾ ਜਾਂਦਾ ਹੈ। ਦੇਰੀ ਨਾਲ ਉਡਾਨ ਭਰਨ ਵਾਲੇ ਜਹਾਜ਼ ਲਗਭਗ ਤਿੰਨ ਘੰਟੇ ਦੇਰੀ ਨਾਲ ਮਨਜ਼ੂਰੀ ਮਿਲਣ ਤੋਂ ਬਾਅਦ ਇੰਫ਼ਾਲ ਹਵਾਈ ਅੱਡੇ ਤੋਂ ਰਵਾਨਾ ਹੋਈ। ਅਧਿਕਾਰੀ ਨੇ ਕਿਹਾ ਕਿ ਸ਼ਿਲਾਂਗ ਸਥਿਤ ਭਾਰਤੀ ਹਵਾਈ ਫ਼ੌਜ ਦੀ ਪੂਰਬੀ ਕਮਾਂਡ ਨੂੰ ਇਸ ਘਟਨਾਕ੍ਰਮ ਦੀ ਜਾਣਕਾਰੀ ਦਿਤੀ ਗਈ ਹੈ। ਮਨੀਪੁਰ ਦੀ ਹੱਦ ਨਾਗਾਲੈਂਡ, ਮਿਜ਼ੋਰਮ ਅਤੇ ਅਸਾਮ ਨਾਲ ਲਗਦੀ ਹੈ। ਇਸ ਤੋਂ ਇਲਾਵਾ ਪੂਰਬ ’ਚ ਮਿਆਂਮਾਰ ਨਾਲ ਇਕ ਕੌਮਾਂਤਰੀ ਸਰਹੱਦ ਵੀ ਸਾਂਝੀ ਕਰਦਾ ਹੈ।

(For more news apart from UFO seen in Manipur, stay tuned to Rozana Spokesman)